Skip to main content

ਸਹਾਰਾ ਮਾਰੂਥਲ ਵਿਸ਼ਾ ਸੂਚੀ ਧਰਾਤਲ ਜਲਵਾਯੂ ਬਨਸਪਤੀ ਜੀਵ ਜਗਤ ਜਨ ਜੀਵਨ ਬਸਤੀਵਾਦੀ ਦੌਰ ਖਣਿਜ ਪਦਾਰਥ ਹਵਾਲੇ ਨੇਵੀਗੇਸ਼ਨ ਮੇਨੂ"ਸਹਾਰਾ"ਅੰਗਰੇਜ਼ੀ-ਪੰਜਾਬੀ ਆਨਲਾਈਨ ਸ਼ਬਦਕੋਸ਼ "ਰੇਤ ਦਾ ਸਮੁੰਦਰ ਸਹਾਰਾ ਮਾਰੂਥਲ"

ਮਾਰੂਥਲ


ਮਾਰੂ‍ਥਲਅਟਲਾਂਟਿਕਸੂਡਾਨਯੂਰਪਸਦੀ ਪੱਛਮੀ ਮੁਲਕਾਂਰਾਜਖੇਤਰਵਿਕਾਸਤਵੱਜੋਵੀਹਵੀਂ ਸਦੀਅੱਧਮੁਲਕਆਜ਼ਾਦਦੂਜੀ ਆਲਮੀ ਜੰਗਤੇਲਖੋਜਮੁਲਕਾਂਧਿਆਨਖਿੱਤੇਸਾਲਾਂਖਣਿਜ ਪਦਾਰਥਾਂਖੋਜਦੁਨੀਆਂਪੈਟਰੋਲੀਅਮਖੇਤਰਅਲਜ਼ੀਰੀਆਲਿਬੀਆਤੇਲਗੈਸਭੰਡਾਰਕੱਚਾ ਲੋਹਾਮੁਰਤਾਨੀਆਯੂਰੇਨੀਅਮਨਾਈਜਰਮਾਤਰਾਕੋਲਾਕੁਦਰਤੀ ਗੈਸਤਾਂਬੇਭੰਡਾਰਸਥਾਨਕ ਲੋਕਾਂਖੋਜਾਂਫ਼ਾਇਦੇਨੁਕਸਾਨਕੰੰਮਕੰਮਅਸਥਾਈਪਰਵਾਸਕਸਬਿਆਂਵਸੋਂਘਣਤਾਵਧਖਾਣਾਂਖੇਤਰਫਲਨਿਵਾਸਚਰਾਗਾਹਾਂਘਟਰਵਾਇਤੀ ਜੀਵਨ ਸ਼ੈਲੀਤਹਿਸ-ਨਹਿਸ












ਸਹਾਰਾ ਮਾਰੂਥਲ




ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ






Jump to navigation
Jump to search






ਤਸਵੀਰ:Evening Pass over the Sahara Desert and the Middle East.ogvPlay media

ਸਹਾਰਾ ਮਾਰੂਥਲ ਅਤੇ ਮੱਧ-ਪੂਰਬ ਉਤਲੀ ਇਹ ਵੀਡੀਓ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਉਤਲੇ ਮੁਹਿੰਮ ੨੯ ਦੇ ਅਮਲੇ ਵੱਲੋਂ ਬਣਾਈ ਗਈ ਸੀ।




ਪੱਛਮੀ ਲੀਬੀਆ ਵਿੱਚ ਤਦਰਾਰਤ ਮਾਰੂਥਲ, ਸਹਾਰਾ ਦਾ ਹਿੱ।


ਸਹਾਰਾ ( ਅਰਬੀ : الصحراء الكبرى) ਸੰਸਾਰ ਦਾ , ਸਭ ਤੋਂ ਵੱਡਾ ਗਰਮ ਮਾਰੂ‍ਥਲ ਹੈ । ਸਹਾਰਾ ਨਾਮ ਰੇਗਿਸਤਾਨ ਲਈ ਅਰਬੀ ਸ਼ਬਦ ਸਹਿਰਾ ( صحراء ) ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਮਾਰੂਥਲ [1][2] ਇਹ ਅਫਰੀਕਾ ਦੇ ਉੱਤਰੀ ਭਾਗ ਵਿੱਚ ਅਟਲਾਂਟਿਕ ਮਹਾਸਾਗਰ ਤੋਂ ਲਾਲ ਸਾਗਰ ਤੱਕ ੫ , ੬੦੦ ਕਿਲੋਮੀਟਰ ਦੀ ਲੰਬਾਈ ਤੱਕ ਸੂਡਾਨ ਦੇ ਉੱਤਰ ਅਤੇ ਏਟਲਸ ਪਹਾੜ ਦੇ ਦੱਖਣ ੧ , ੩੦੦ ਕਿਲੋਮੀਟਰ ਦੀ ਚੌੜਾਈ ਵਿੱਚ ਫੈਲਿਆ ਹੋਇਆ ਹੈ । ਇਸ ਵਿੱਚ ਭੂਮਧ ਸਾਗਰ ਦੇ ਕੁੱਝ ਤੱਟੀ ਇਲਾਕੇ ਵੀ ਸ਼ਾਮਿਲ ਹਨ । ਖੇਤਰਫਲ ਵਿੱਚ ਇਹ ਯੂਰਪ ਦੇ ਲੱਗਭੱਗ ਬਰਾਬਰ ਅਤੇ ਭਾਰਤ ਦੇ ਖੇਤਰਫਲ ਦੇ ਦੂਣੇ ਤੋਂ ਜਿਆਦਾ ਹੈ । ਮਾਲੀ , ਮੋਰੱਕੋ , ਮੁਰਿਤਾਨੀਆ , ਅਲਜੀਰੀਆ , ਟਿਊਨੀਸ਼ੀਆ , ਲਿਬੀਆ , ਨਾਇਜਰ , ਚਾਡ , ਸੂਡਾਨ ਅਤੇ ਮਿਸਰ ਦੇਸ਼ਾਂ ਵਿੱਚ ਇਸ ਮਾਰੂਥਲ ਦਾ ਵਿਸਥਾਰ ਹੈ । ਦੱਖਣ ਵਿੱਚ ਇਸਦੀਆਂ ਸੀਮਾਵਾਂ ਸਾਹਲ ਪੱਟੀ ਨਾਲ ਮਿਲਦੀਆਂ ਹਨ ਜੋ ਇੱਕ ਅਰਧ - ਖੁਸ਼ਕ ਊਸ਼ਣਕਟੀਬੰਧੀ ਸਵਾਨਾ ਖੇਤਰ ਹੈ । ਇਹ ਸਹਾਰਾ ਨੂੰ ਬਾਕੀ ਅਫਰੀਕਾ ਤੋਂ ਵੱਖ ਕਰਦਾ ਹੈ ।




ਵਿਸ਼ਾ ਸੂਚੀ





  • 1 ਧਰਾਤਲ


  • 2 ਜਲਵਾਯੂ


  • 3 ਬਨਸਪਤੀ


  • 4 ਜੀਵ ਜਗਤ


  • 5 ਜਨ ਜੀਵਨ


  • 6 ਬਸਤੀਵਾਦੀ ਦੌਰ


  • 7 ਖਣਿਜ ਪਦਾਰਥ


  • 8 ਹਵਾਲੇ




ਧਰਾਤਲ


ਸਹਾਰਾ ਇੱਕ ਨਿਮਨ ਮਾਰੂਥਲੀ ਪਠਾਰ ਹੈ ਜਿਸਦੀ ਔਸਤ ਉਚਾਈ ੩੦੦ ਮੀਟਰ ਹੈ । ਇਸ ਊਸ਼ਣਕਟੀਬੰਧੀ ਮਰੂਭੂਮੀ ਦਾ ਟੁੱਟਵਾਂ ਇਤਹਾਸ ਲੱਗਭੱਗ ੩੦ ਲੱਖ ਸਾਲ ਪੁਰਾਣਾ ਹੈ । ਇੱਥੇ ਕੁੱਝ ਨਿਮਨ ਜਵਾਲਾਮੁਖੀ ਪਹਾੜ ਵੀ ਹਨ ਜਿਨ੍ਹਾਂ ਵਿੱਚ ਅਲਜੀਰੀਆ ਦਾ ਹੋਗਰ ਅਤੇ ਲੀਬਿਆ ਦਾ ਟਿਬੇਸਟੀ ਪਹਾੜ ਮੁੱਖ ਹਨ । ਟਿਬੇਸਟੀ ਪਹਾੜ ਉੱਤੇ ਸਥਿਤ ਈਮੀ ਕੂਸੀ ਜਵਾਲਾਮੁਖੀ ਸਹਾਰਾ ਦਾ ਸਭ ਤੋਂ ਉੱਚਾ ਸਥਾਨ ਹੈ ਜਿਸਦੀ ਉਚਾਈ ੩ , ੪੧੫ ਮੀਟਰ ਹੈ । ਸਹਾਰਾ ਮਾਰੂਥਲ ਦੇ ਪੱਛਮ ਵਿੱਚ ਵਿਸ਼ੇਸ਼ ਤੌਰ ਤੇ ਮਰਿਸਿਨਿਆ ਖੇਤਰ ਵਿੱਚ ਵੱਡੇ - ਵੱਡੇ ਰੇਤੇ ਦੇ ਟਿੱਲੇ ਮਿਲਦੇ ਹਨ । ਕੁੱਝ ਰੇਤ ਦੇ ਟਿੱਬਿਆਂ ਦੀ ਉਚਾਈ ੧੮੦ ਮੀਟਰ ( ੬੦੦ ਫੀਟ ) ਤੱਕ ਪਹੁੰਚ ਸਕਦੀ ਹੈ । ਇਸ ਮਾਰੂਥਲ ਵਿੱਚ ਕਿਤੇ - ਕਿਤੇ ਖੂਹਾਂ , ਨਦੀਆਂ , ਜਾਂ ਝਰਨਿਆਂ ਦੁਆਰਾ ਸਿੰਚਾਈ ਦੀ ਸਹੂਲਤ ਦੇ ਕਾਰਨ ਹਰੇ - ਭਰੇ ਨਖਲਿਸਤਾਨ ਮਿਲਦੇ ਹਨ । ਕੁਫਾਰਾ , ਟੂਯਾਟ , ਵੇਡੇਲੇ , ਟਿਨੇਕਕੂਕ , ਏਲਜੂਫ ਸਹਾਰਾ ਦੇ ਪ੍ਰਮੁੱਖ ਮਰੂ – ਬਾਗ ਹਨ । ਕਿਤੇ - ਕਿਤੇ ਨਦੀਆਂ ਦੀਆਂ ਖੁਸ਼ਕ ਘਾਟੀਆਂ ਹਨ ਜਿਨ੍ਹਾਂ ਨੂੰ ਵਾਡੀ ਕਹਿੰਦੇ ਹਨ । ਇੱਥੇ ਖਾਰੇ ਪਾਣੀ ਦੀਆਂ ਝੀਲਾਂ ਮਿਲਦੀਆਂ ਹਨ ।



ਜਲਵਾਯੂ


ਸਹਾਰਾ ਮਾਰੂਥਲ ਦੀ ਜਲਵਾਯੂ ਖੁਸ਼ਕ ਅਤੇ ਅਜੀਬੋਗ਼ਰੀਬ ਹੈ । ਇੱਥੇ ਦੈਨਿਕ ਤਾਪਾਂਤਰ ਅਤੇ ਵਾਰਸ਼ਿਕ ਤਾਪਾਂਤਰ ਦੋਨੋਂ ਜਿਆਦਾ ਹੁੰਦੇ ਹਨ । ਇੱਥੇ ਦਿਨ ਵਿੱਚ ਬੇਹੱਦ ਗਰਮੀ ਅਤੇ ਰਾਤ ਵਿੱਚ ਬੇਹੱਦ ਸਰਦੀ ਪੈਂਦੀ ਹੈ । ਦਿਨ ਵਿੱਚ ਤਾਪਕਰਮ ੫੮ ਸੈਂਟੀਗਰੇਡ ਤੱਕ ਪਹੁੰਚ ਜਾਂਦਾ ਹੈ ਅਤੇ ਰਾਤ ਵਿੱਚ ਤਾਪਕਰਮ ਹਿਮਾਂਕ ਤੋਂ ਵੀ ਹੇਠਾਂ ਚਲਾ ਜਾਂਦਾ ਹੈ । ਹਾਲ ਦੀ ਇੱਕ ਨਵੀਂ ਜਾਂਚ ਤੋਂ ਪਤਾ ਚਲਿਆ ਹੈ ਕਿ ਅਫਰੀਕਾ ਦਾ ਸਹਾਰਾ ਖੇਤਰ ਲਗਾਤਾਰ ਹਰਿਆਲੀ ਘਟਦੇ ਰਹਿਣ ਦੇ ਕਾਰਨ ਲੱਗਭੱਗ ਢਾਈ ਹਜਾਰ ਸਾਲ ਪਹਿਲਾਂ ਸੰਸਾਰ ਦੇ ਸਭ ਤੋਂ ਵੱਡੇ ਮਾਰੂਥਲ ਵਿੱਚ ਬਦਲ ਗਿਆ । ਅਫਰੀਕਾ ਦੇ ਉੱਤਰੀ ਖੇਤਰ ੬੦੦੦ ਸਾਲ ਪਹਿਲਾਂ ਹਰਿਆਲੀ ਨਾਲ ਭਰੇ ਹੋਏ ਸਨ । ਇਸਦੇ ਇਲਾਵਾ ਉੱਥੇ ਬਹੁਤ ਸਾਰੀਆਂ ਝੀਲਾਂ ਵੀ ਸਨ । ਇਸ ਭੌਤਿਕ ਪਰਿਵਰਤਨ ਦਾ ਵਿਆਪਕ ਵੇਰਵਾ ਦੇਣ ਵਾਲੇ ਬਹੁਤੇ ਪ੍ਰਮਾਣ ਵੀ ਹੁਣ ਨਸ਼ਟ ਹੋ ਚੁੱਕੇ ਹਨ । ਇਹ ਅਧਿਅਨ ਚਾਡ ਵਿੱਚ ਸਥਿਤ ਯੋਆ ਝੀਲ ਉੱਤੇ ਕੀਤੇ ਗਏ ਸਨ । ਇੱਥੇ ਦੇ ਵਿਗਿਆਨੀ ਸਟੀਫਨ ਕਰੋਪਲਿਨ ਦੇ ਅਨੁਸਾਰ ਸਹਾਰਾ ਨੂੰ ਮਾਰੂਥਲ ਬਨਣ ਵਿੱਚ ਤਕੜਾ ਖਾਸਾ ਸਮਾਂ ਲੱਗਿਆ , ਉਥੇ ਹੀ ਪੁਰਾਣੇ ਸਿਧਾਂਤਾਂ ਅਤੇ ਮਾਨਤਾਵਾਂ ਦੇ ਅਨੁਸਾਰ ਲੱਗਭੱਗ ਸਾਢੇ ਪੰਜ ਹਜਾਰ ਸਾਲ ਪਹਿਲਾਂ ਹਰਿਆਲੀ ਵਿੱਚ ਤੇਜੀ ਨਾਲ ਕਮੀ ਆਈ ਅਤੇ ਇਹ ਮਾਰੂਥਲ ਪੈਦਾ ਹੋਇਆ । ਸੰਨ ੨੦੦੦ ਵਿੱਚ ਕੋਲੰਬੀਆ ਯੂਨੀਵਰਸਿਟੀ ਦੇ ਡਾ. ਪੀਟਰ ਮੇਨੋਕਲ ਦੇ ਅਧਿਅਨ ਪੁਰਾਣੀ ਮਾਨਤਾ ਨੂੰ ਬਲ ਦਿੰਦੇ ਹਨ ।


ਸਹਾਰਾ ਮਾਰੂਥਲ ਵਿੱਚ ਪੂਰਬ ਉੱਤਰ ਦਿਸ਼ਾ ਤੋਂ ਹਰਮੱਟਮ ਹਵਾਵਾਂ ਚੱਲਦੀਆਂ ਹਨ । ਇਹ ਗਰਮ ਅਤੇ ਖੁਸ਼ਕ ਹੁੰਦੀਆਂ ਹਨ । ਗਿਨੀ ਦੇ ਤੱਟੀ ਖੇਤਰਾਂ ਵਿੱਚ ਇਹ ਹਵਾਵਾਂ ਡਾਕਟਰ ਹਵਾ ਦੇ ਨਾਮ ਨਾਲ ਪ੍ਰਚੱਲਤ ਹਨ , ਕਿਉਂਕਿ ਇਹ ਇਸ ਖੇਤਰ ਦੇ ਨਿਵਾਸੀਆਂ ਨੂੰ ਸਿੱਲ੍ਹੇ ਮੌਸਮ ਤੋਂ ਰਾਹਤ ਦਿਲਾਉਂਦੀਆਂ ਹਨ । ਇਸਦੇ ਇਲਾਵਾ ਮਈ ਅਤੇ ਸਤੰਬਰ ਦੇ ਮਹੀਨਿਆਂ ਵਿੱਚ ਦੁਪਹਿਰ ਵਿੱਚ ਇੱਥੇ ਉੱਤਰੀ ਅਤੇ ਪੂਰਬ ਉੱਤਰੀ ਸੂਡਾਨ ਦੇ ਖੇਤਰਾਂ ਵਿੱਚ , ਖਾਸਕਰ ਰਾਜਧਾਨੀ ਖਾਰਤੂਮ ਦੇ ਨਿਕਟਵਰਤੀ ਖੇਤਰਾਂ ਵਿੱਚ ਗਰਦ ਭਰੀਆਂ ਹਨੇਰੀਆਂ ਚੱਲਦੀਆਂ ਹਨ । ਇਨ੍ਹਾਂ ਦੇ ਕਾਰਨ ਵਿਖਾਈ ਦੇਣਾ ਵੀ ਬਹੁਤ ਘੱਟ ਹੋ ਜਾਂਦਾ ਹੈ । ਇਹ ਹਬੂਬ ਨਾਮ ਦੀਆਂ ਹਵਾਵਾਂ ਬਿਜਲੀ ਅਤੇ ਤੂਫਾਨ ਦੇ ਨਾਲ ਨਾਲ ਭਾਰੀ ਵਰਖਾ ਲਿਆਉਂਦੀਆਂ ਹਨ ।



ਬਨਸਪਤੀ


ਵਧੇਰੇ ਤਾਪਮਾਨ ਅਤੇ ਘੱਟ ਵਰਖਾ ਕਾਰਨ ਬਨਸਪਤੀ ਬਹੁਤ ਘੱਟ ਉੱਗਦੀ ਹੈ। ਸਿਰਫ਼ ਕੰਡੇਦਾਰ ਝਾੜੀਆਂ, ਥੋਹਰ, ਛੋਟੀਆਂ ਜੜ੍ਹੀਆਂ-ਬੂਟੀਆਂ ਅਤੇ ਘਾਹ ਹੀ ਹੁੰਦਾ ਹੈ। ਇੱਥੇ ਮਿਲਣ  ਵਾਲੇ ਪੌਦੇ ਕੰਡੇਦਾਰ ਅਤੇ ਗੁੱਦੇਦਾਰ ਹੁੰਦੇ ਹਨ ਜੋ ਗਰਮ ਅਤੇ ਖੁਸ਼ਕ ਵਾਤਾਵਰਨ ਵਿੱਚ  ਆਪਣੇ ਆਪ ਨੂੰ ਢਾਲ ਲੈਂਦੇ ਹਨ। ਇਨ੍ਹਾਂ ਪੌਦਿਆਂ ਦੀਆਂ ਜੜ੍ਹਾਂ ਦੂਰ ਤਕ ਫੈਲੀਆਂ ਹੁੰਦੀਆਂ ਹਨ ਤਾਂ ਜੋ ਪਾਣੀ ਅਤੇ ਨਮੀ ਨੂੰ ਸੋਖ ਸਕਣ। ਪੌਦੇ ਕੰਡੇਦਾਰ ਹੋਣ ਕਾਰਨ ਵਾਸ਼ਪ ਉਤਸਰਜਨ ਦੀ ਦਰ ਬਹੁਤ ਘੱਟ ਜਾਂਦੀ  ਹੈ। ਖਜੂਰ, ਕੈਕਟਸ ਇੱਥੇ ਮਿਲਣ ਵਾਲੇ ਮੁੱਖ ਰੁੱਖ ਹਨ। ਖਜੂਰ ਨੂੰ ਅਰਬਾਂ ਦੁਆਰਾ ਲਿਆਂਦਾ ਗਿਆ ਸੀ ਜੋ ਰੇਗਿਸਤਾਨ ਵਿੱਚ ਜਿਊਂਦੇ ਰਹਿਣ ਲਈ ਬਹੁਤ ਹੀ ਜ਼ਰੂਰੀ ਹੈ। ਖਜੂਰ ਊਰਜਾ ਦੇਣ ਵਾਲਾ ਫਲ ਹੈ ਅਤੇ ਇਸ ਦੇ ਪੱਤਿਆਂ ਤੋਂ ਟੋਕਰੀਆਂ, ਮੈਟ ਅਤੇ ਰੱਸੀਆਂ ਬਣਦੀਆਂ ਹਨ।



ਜੀਵ ਜਗਤ


ਸਹਾਰਾ  ਇੰਨਾ ਗਰਮ ਹੋਣ ਦੇ ਬਾਵਜੂਦ ਬਹੁਤ ਸਾਰੇ ਜਾਨਵਰਾਂ ਤੇ ਪੰਛੀਆਂ ਦਾ ਘਰ ਹੈ। ਇੱਥੇ ਰਹਿਣ ਵਾਲੇ ਜੀਵ-ਜੰਤੂ ਬੂਟੇ ਅਤੇ ਸੁੱਕਾ ਘਾਹ ਖਾ ਕੇ ਗੁਜ਼ਾਰਾ ਕਰਦੇ ਹਨ। ਇਨ੍ਹਾਂ ਵਿੱਚੋਂ ਊੁਠ ਮੁੱਖ ਤੌਰ ’ਤੇ ਜ਼ਿਕਰਯੋਗ ਹੈ ਜਿਸ ਨੂੰ ਰੇਗਿਸਤਾਨ ਦਾ ਜ਼ਹਾਜ ਮੰਨਿਆ ਜਾਂਦਾ ਹੈ। ਇਸ ਦੇ ਪੈਰਾਂ ਦੇ ਪੰਜੇ ਚੌੜੇ ਹੋਣ ਕਰਕੇ ਰੇਤ ਵਿੱਚ ਨਹੀਂ ਧੱਸਦੇ। ਇਹ ਇੱਕ ਵਾਰ ਵਿੱਚ ਤਕਰੀਬਨ 30 ਲੀਟਰ ਪਾਣੀ ਪੀ ਸਕਦਾ ਹੈ ਅਤੇ ਬਗੈਰ ਭੋਜਨ ਤੇ ਪਾਣੀ ਤੋਂ ਕਈ ਦਿਨਾਂ ਤਕ ਰਹਿ ਸਕਦਾ ਹੈ। ਇਸ ਤੋਂ ਇਲਾਵਾ ਇੱਥੇ ਰੋਝ,  ਸੱਪ, ਬਿੱਛੂ, ਮਾਰੂਥਲੀ ਲੂੰਬੜੀ, ਜ਼ਹਿਰੀਲੇ ਕੀੜੇ ਆਦਿ ਮਿਲਦੇ ਹਨ।



ਜਨ ਜੀਵਨ


ਸਹਾਰਾ ਵਿੱਚ ਮਨੁੱਖੀ ਬਸਤੀਆਂ ਪਾਣੀ ਦੇ ਸੋਮਿਆਂ ਦੇ ਨੇੜੇ ਵਸਦੀਆਂ ਹਨ। ਨਖਲਿਸਤਾਨ  ਰੇਗਿਸਤਾਨ ਵਿੱਚ ਪਾਣੀ ਦਾ ਚਸ਼ਮਾ ਜਾਂ ਸਰੋਤ ਹੁੰਦਾ ਹੈ ਜਿਸ ਦੇ ਆਲੇ-ਦੁਆਲੇ ਸੰਘਣੀ ਬਨਸਪਤੀ ਉੱਗੀ ਹੁੰਦੀ ਹੈ। ਸਹਾਰਾ ਦੀ ਵਸੋਂ ਤਕਰੀਬਨ ਚਾਲੀ ਲੱਖ ਹੈ। ਇਹ ਆਬਾਦੀ ਜ਼ਿਆਦਾਤਰ ਅਲਜ਼ੀਰੀਆ, ਮਿਸਰ, ਲਿਬੀਆ, ਮੁਰਤਾਨੀਆ ਅਤੇ ਪੱਛਮੀ ਸਹਾਰਾ ਵਿੱਚ ਵਸਦੀ ਹੈ। ਇੱਥੇ ਕਈ ਕਬੀਲਿਆਂ ਦੇ ਲੋਕ ਵਸਦੇ ਹਨ। ਇਹ ਕਬੀਲੇ ਖਾਨਾਬਦੋਸ਼ ਹਨ ਜੋ ਭੇਡਾਂ ਬੱਕਰੀਆਂ ਚਾਰਨ ਦੇ ਨਾਲ ਨਾਲ ਵਪਾਰ ਅਤੇ ਸ਼ਿਕਾਰ ਕਰਕੇ ਗੁਜ਼ਾਰਾ ਕਰਦੇ ਹਨ। ਕੁਝ ਲੋਕ ਵਪਾਰ ਕਰਨ ਲਈ ਸਹਾਰਾ ਦੇ ਇੱਕ ਹਿੱਸੇ ਤੋਂ ਦੂਜੇ ਹਿੱਸਿਆਂ ਵਿੱਚ ਘੁੰਮਦੇ  ਰਹਿੰਦੇ ਹਨ ਜਿਨ੍ਹਾਂ ਨੂੰ ਕਾਰਵਾਂ ਵਪਾਰੀ ਕਿਹਾ ਜਾਂਦਾ ਹੈ। ਕਾਰਵਾਂ ਦਾ ਅਰਥ ਲੋਕਾਂ ਦੇ ਸਮੂਹ ਦਾ ਵਪਾਰਕ ਯਾਤਰਾ ’ਤੇ ਜਾਣਾ ਹੈ। ਪੁਰਾਣੇ ਸਮਿਆਂ ਵਿੱਚ ਊਠਾਂ ਨੂੰ ਕਾਰਵਾਂ ਯਾਤਰਾ ’ਤੇ ਲਿਜਾਣ ਤੋਂ ਪਹਿਲਾਂ ਮੈਦਾਨਾਂ ਵਿੱਚ ਚਰਾ ਕੇ ਮੋਟਾ ਤਾਜ਼ਾ ਕੀਤਾ ਜਾਂਦਾ ਸੀ। ਕਾਰਵਾਂ ਦੀ ਅਗਵਾਈ ਬਰਬਰ ਕਬੀਲੇ ਵੱਲੋਂ ਕੀਤੀ ਜਾਂਦੀ ਸੀ ਜਿਸ ਲਈ ਉਹ ਕਾਫ਼ੀ ਪੈਸੇ ਲੈਂਦੇ ਸਨ। ਉਨ੍ਹਾਂ ਦਾ ਮੁੱਖ ਕੰਮ ਹਮਲਾਵਰਾਂ ਤੋਂ ਵਪਾਰੀਆਂ ਦੀ ਹਿਫ਼ਾਜ਼ਤ ਕਰਨਾ ਹੁੰਦਾ ਸੀ। ਕੁਝ ਤੇਜ਼ ਦੌੜਾਕਾਂ ਨੂੰ ਕਾਰਵਾਂ ਵਾਸਤੇ ਪਾਣੀ ਲੈਣ ਲਈ ਅੱਗੇ ਭੇਜ ਦਿੱਤਾ ਜਾਂਦਾ ਸੀ। ਤੌਰੇਗ ਅਤੇ ਬਦੂ ਇੱਥੇ ਆਵਾਸ ਕਰਨ ਵਾਲੇ ਮੁੱਖ ਕਬੀਲੇ ਹਨ। ਤੌਰੇਗ ਖਾਨਾਬਦੋਸ਼ ਲੋਕ ਹਨ ਜੋ ਰੋਜ਼ੀ ਰੋਟੀ ਲਈ ਇੱਕ ਤੋਂ ਦੂਜੀ ਜਗ੍ਹਾ ਘੁੰਮਦੇ  ਰਹਿੰਦੇ ਹਨ। ਇਸਲਾਮ ਧਰਮ ਦਾ ਦਬਦਬਾ ਹੋਣ ਦੇ ਬਾਵਜੂਦ ਤੌਰੇਗਾ ਨੇ ਆਪਣੇ ਰੀਤੀ-ਰਿਵਾਜਾਂ ਨੂੰ ਕਾਇਮ ਰੱਖਿਆ ਹੋਇਆ ਹੈ। ਇਸ ਕਬੀਲੇ ਵਿੱਚ ਔਰਤ ਘਰ ਦੀ ਮੁਖੀ ਹੁੰਦੀ ਹੈ। ਮਰਦ ਆਪਣੀ ਪਤਨੀ ਜਾਂ ਪ੍ਰੇਮਿਕਾ ਤੋਂ ਬਗੈਰ ਕਿਸੇ ਹੋਰ ਔਰਤ ਸਾਹਮਣੇ ਖਾਣਾ ਵੀ ਨਹੀਂ ਖਾ ਸਕਦੇ। ਮਰਦ ਆਪਣਾ ਮੂੰਹ  ਜਾਮਣੀ ਰੰਗ ਦੇ ਪਰਦੇ ਨਾਲ ਢੱਕ ਕੇ ਰੱਖਦੇ  ਹਨ ਜੋ ਉਨ੍ਹਾਂ ਦੇ ਚਿਹਰੇ ’ਤੇ ਨੀਲੀ ਛਾਪ ਛੱਡਦਾ ਹੈ। ਇਸੇ ਕਾਰਨ ਉਨ੍ਹਾਂ ਨੂੰ ਸਹਾਰਾ ਦੇ ਨੀਲੇ ਆਦਮੀ ਵੀ ਕਿਹਾ ਜਾਂਦਾ ਹੈ। ਤੌਰੇਗ ਔਰਤਾਂ ਆਪਣਾ ਚਿਹਰਾ ਨਹੀਂ ਢਕਦੀਆਂ  ਕਿਉਂਕਿ ਤੌਰੇਗ ਲੋਕਾਂ ਦਾ ਮੱਤ ਹੈ ਕਿ ਔਰਤਾਂ ਸੁੰਦਰ ਹੋਣ ਕਾਰਨ ਮਰਦ ਉਨ੍ਹਾਂ ਨੂੰ ਦੇਖਣਾ ਪਸੰਦ ਕਰਦੇ ਹਨ। ਬਦੂ ਵੀ ਇੱਕ ਟੱਪਰੀਵਾਸ ਕਬੀਲਾ ਹੈ ਜੋ ਊਠਾਂ, ਭੇਡਾਂ ਅਤੇ ਬੱਕਰੀਆਂ ਦੇ ਝੁੰਡਾਂ ਨਾਲ  ਚਰਾਗਾਹਾਂ ਦੀ ਭਾਲ ਵਿੱਚ ਘੁੰਮਦੇ ਰਹਿੰਦੇ ਹਨ। ਉਹ ਆਪਣੇ ਆਪ ਨੂੰ ‘ਤੰਬੂਆਂ ਵਾਲੇ ਲੋਕ’ ਕਹਿੰਦੇ ਹਨ। ਇਹ ਲੋਕ ਆਪਣੀ ਮਹਿਮਾਨਨਿਵਾਜ਼ੀ ਲਈ ਪ੍ਰਸਿੱਧ ਹਨ। ਇਹ ਲੋਕ ਗਰਮੀ ਤੋਂ ਬਚਾਅ ਕਰਨ ਲਈ ਖੁੱਲ੍ਹੇ ਅਤੇ ਢਿੱਲੇ ਕੱਪੜੇ ਪਾਉਂਦੇ ਹਨ। ਇਸ ਤੋਂ ਇਲਾਵਾ ਇੱਥੇ ਹੌਸਾ, ਤੌਬੂ, ਨਿਊਬੀਅਨ, ਸਹਰਵੀ ਕਬੀਲੇ ਰਹਿੰਦੇ ਹਨ।[3]



ਬਸਤੀਵਾਦੀ ਦੌਰ


ਸਹਾਰਾ ’ਤੇ ਤਕਰੀਬਨ ਇੱਕ ਸਦੀ ਪੱਛਮੀ ਮੁਲਕਾਂ ਦਾ ਰਾਜ ਰਿਹਾ। ਉਨ੍ਹਾਂ ਨੇ ਇਸ ਖੇਤਰ ਦੇ ਵਿਕਾਸ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ। ਵੀਹਵੀਂ ਸਦੀ ਦੇ ਦੂਜੇ ਅੱਧ ਵਿੱਚ ਸਹਾਰਾ ਦੇ ਬਹੁਤ ਸਾਰੇ ਮੁਲਕ ਆਜ਼ਾਦ ਹੋ ਗਏ।



ਖਣਿਜ ਪਦਾਰਥ


ਦੂਜੀ ਆਲਮੀ ਜੰਗ ਮਗਰੋਂ  ਤੇਲ ਦੀ ਖੋਜ ਨੇ ਬਾਕੀ ਮੁਲਕਾਂ ਦਾ ਧਿਆਨ ਇਸ ਖਿੱਤੇ ਵੱਲ ਖਿੱਚਿਆ। ਕੁਝ ਸਾਲਾਂ ਪਿੱਛੋਂ ਖਣਿਜ ਪਦਾਰਥਾਂ ਦੀ ਖੋਜ ਹੋਈ। ਅੱਜਕੱਲ੍ਹ  ਸਹਾਰਾ ਦੁਨੀਆਂ ਦਾ ਮੁੱਖ ਪੈਟਰੋਲੀਅਮ ਉਤਪਾਦਕ ਖੇਤਰ ਹੈ। ਅਲਜ਼ੀਰੀਆ ਅਤੇ ਲਿਬੀਆ ਵਿੱਚ ਤੇਲ ਅਤੇ ਗੈਸ ਦੇ ਭੰਡਾਰ ਹਨ। ਕੱਚਾ ਲੋਹਾ ਪੱਛਮੀ ਮੁਰਤਾਨੀਆ ਵਿੱਚ ਕੱਢਿਆ ਜਾਂਦਾ ਹੈ। ਯੂਰੇਨੀਅਮ ਪੁੂੁਰੇ ਸਹਾਰਾ ਖਿੱਤੇ ਵਿੱਚ ਉਪਲੱਬਧ ਹੈ, ਪਰ ਨਾਈਜਰ ਵਿੱਚ ਇਹ ਕਾਫ਼ੀ ਮਾਤਰਾ ਵਿੱਚ ਮਿਲਦਾ ਹੈ। ਇਸ ਤੋਂ ਇਲਾਵਾ  ਇੱਥੇ ਕੋਲਾ, ਕੁਦਰਤੀ ਗੈਸ ਅਤੇ ਤਾਂਬੇ ਦੇ ਵੀ ਭੰਡਾਰ ਹਨ। ਉਂਜ, ਸਥਾਨਕ ਲੋਕਾਂ ਨੂੰ  ਇਨ੍ਹਾਂ ਖੋਜਾਂ ਤੋਂ ਫ਼ਾਇਦੇ ਦੀ ਬਜਾਏ ਨੁਕਸਾਨ ਹੀ ਹੋਇਆ ਹੈ। ਉਨ੍ਹਾਂ ਨੁੂੰ ਤੇਲ ਕੰਪਨੀਆਂ ਵਿੱਚ ਕੰੰਮ ਮਿਲ ਗਿਆ ਹੈ, ਪਰ ਕੰਮ ਅਸਥਾਈ ਹਨ। ਪਰਵਾਸ ਕਾਰਨ ਕਸਬਿਆਂ ਵਿੱਚ ਵਸੋਂ ਘਣਤਾ ਵਧ ਰਹੀ ਹੈ। ਖਾਣਾਂ ਦਾ  ਖੇਤਰਫਲ ਦਿਨੋਦਿਨ ਵਧਣ ਕਾਰਨ ਨਿਵਾਸ ਅਤੇ ਚਰਾਗਾਹਾਂ ਲਈ ਜਗ੍ਹਾ ਘਟ  ਰਹੀ ਹੈ। ਇਸ ਨਾਲ ਇਨ੍ਹਾਂ ਦੀ ਰਵਾਇਤੀ ਜੀਵਨ ਸ਼ੈਲੀ ਤਹਿਸ-ਨਹਿਸ ਹੋ ਰਹੀ ਹੈ।



ਹਵਾਲੇ




  1. "ਸਹਾਰਾ" ਆਨਲਾਈਨ ਐਟੀਮਾਲੋਜੀ ਸ਼ਬਦਕੋਸ਼ ਡਗਲਸ ਹਾਰਪਰ , ਇਤਿਹਾਸਵੇਤਾ , ਅਭਿਗਮਨ ਤਿਥੀ:२५ ਜੂਨ, ੨੦੦੭


  2. ਅੰਗਰੇਜ਼ੀ-ਪੰਜਾਬੀ ਆਨਲਾਈਨ ਸ਼ਬਦਕੋਸ਼


  3. ਅਮਰਿੰਦਰ ਸਿੰਘ (2018-07-28). "ਰੇਤ ਦਾ ਸਮੁੰਦਰ ਸਹਾਰਾ ਮਾਰੂਥਲ". ਪੰਜਾਬੀ ਟ੍ਰਿਬਿਊਨ. Retrieved 2018-08-13. 









"https://pa.wikipedia.org/w/index.php?title=ਸਹਾਰਾ_ਮਾਰੂਥਲ&oldid=441588" ਤੋਂ ਲਿਆ










ਨੇਵੀਗੇਸ਼ਨ ਮੇਨੂ



























(RLQ=window.RLQ||[]).push(function()mw.config.set("wgPageParseReport":"limitreport":"cputime":"0.108","walltime":"0.155","ppvisitednodes":"value":250,"limit":1000000,"ppgeneratednodes":"value":0,"limit":1500000,"postexpandincludesize":"value":6395,"limit":2097152,"templateargumentsize":"value":1038,"limit":2097152,"expansiondepth":"value":8,"limit":40,"expensivefunctioncount":"value":0,"limit":500,"unstrip-depth":"value":0,"limit":20,"unstrip-size":"value":3026,"limit":5000000,"entityaccesscount":"value":0,"limit":400,"timingprofile":["100.00% 90.169 1 -total"," 74.61% 67.273 1 ਫਰਮਾ:ਹਵਾਲੇ"," 64.07% 57.768 1 ਫਰਮਾ:Cite_news"," 11.90% 10.730 1 ਫਰਮਾ:ਅਰਬੀ_ਲਿਖਤ"," 8.98% 8.101 1 ਫਰਮਾ:ਵਿਸ਼ੇਸ਼_ਚਿੰਨ੍ਹ"," 3.32% 2.995 1 ਫਰਮਾ:Side_box"],"scribunto":"limitreport-timeusage":"value":"0.021","limit":"10.000","limitreport-memusage":"value":1391947,"limit":52428800,"cachereport":"origin":"mw1266","timestamp":"20190625070033","ttl":2592000,"transientcontent":false););"@context":"https://schema.org","@type":"Article","name":"u0a38u0a39u0a3eu0a30u0a3e u0a2eu0a3eu0a30u0a42u0a25u0a32","url":"https://pa.wikipedia.org/wiki/%E0%A8%B8%E0%A8%B9%E0%A8%BE%E0%A8%B0%E0%A8%BE_%E0%A8%AE%E0%A8%BE%E0%A8%B0%E0%A9%82%E0%A8%A5%E0%A8%B2","sameAs":"http://www.wikidata.org/entity/Q6583","mainEntity":"http://www.wikidata.org/entity/Q6583","author":"@type":"Organization","name":"Contributors to Wikimedia projects","publisher":"@type":"Organization","name":"Wikimedia Foundation, Inc.","logo":"@type":"ImageObject","url":"https://www.wikimedia.org/static/images/wmf-hor-googpub.png","datePublished":"2012-11-11T02:14:19Z","dateModified":"2018-08-13T15:28:37Z","image":"https://upload.wikimedia.org/wikipedia/commons/2/27/Evening_Pass_over_the_Sahara_Desert_and_the_Middle_East.ogv"(RLQ=window.RLQ||[]).push(function()mw.config.set("wgBackendResponseTime":112,"wgHostname":"mw1249"););

Popular posts from this blog

ParseJSON using SSJSUsing AMPscript with SSJS ActivitiesHow to resubscribe a user in Marketing cloud using SSJS?Pulling Subscriber Status from Lists using SSJSRetrieving Emails using SSJSProblem in updating DE using SSJSUsing SSJS to send single email in Marketing CloudError adding EmailSendDefinition using SSJS

Кампала Садржај Географија Географија Историја Становништво Привреда Партнерски градови Референце Спољашње везе Мени за навигацију0°11′ СГШ; 32°20′ ИГД / 0.18° СГШ; 32.34° ИГД / 0.18; 32.340°11′ СГШ; 32°20′ ИГД / 0.18° СГШ; 32.34° ИГД / 0.18; 32.34МедијиПодациЗванични веб-сајту

19. јануар Садржај Догађаји Рођења Смрти Празници и дани сећања Види још Референце Мени за навигацијуу